ਨਵੀਂ ਦਿੱਲੀ, 19 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਮੁਹੱਈਆ ਕਰਵਾਏ ਗਏ ਅੰਦਾਜ਼ੇ ਮੁਤਾਬਕ ਕੋਵਿਡ ਵੈਕਸੀਨ ਦੀਆਂ 5.86 ਕਰੋੜ ਖੁਰਾਕਾਂ ਉਨ੍ਹਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਵੈਕਸੀਨ ਨਿਰਮਾਤਾਵਾਂ ਮੁਤਾਬਕ ਜੂਨ ਮਹੀਨੇੇ ਦੇ ਅੰਤ ਤੱਕ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ ਸਿੱਧੀ ਖ਼ਰੀਦ ਲਈ 4.87 ਕਰੋੜ ਵੀ ਉਪਲੱਬਧ ਹੋਣਗੀਆਂ। ਏਜੰਸੀ