ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕੋਵਿਡ-19 ਵਾਇਰਸ ਅਜੇ ਵੀ ਵੱਡਾ ਖ਼ਤਰਾ ਹੈ ਤੇ ਲੋਕਾਂ ਨੂੰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਢਿੱਲ ਨਹੀਂ ਵਰਤਣੀ ਚਾਹੀਦੀ। ਰਾਹੁਲ ਨੇ ਪਿਛਲੇ ਮਹੀਨੇ ਸਰਕਾਰ ’ਤੇ ਸਥਿਤੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਸੀ ਤੇ ਕਿਹਾ ਸੀ ਕਿ ਸਰਕਾਰ ਕਰੋਨਾਵਾਇਰਸ ਨਾਲ ਨਜਿੱਠਣ ਲਈ ਖ਼ੁਦ ’ਤੇ ਲੋੜੋਂ ਵੱਧ ਭਰੋਸਾ ਕਰ ਕੇ ਬੈਠੀ ਹੈ। ਇਹ ਹਾਲੇ ਮੁੱਕਿਆ ਨਹੀਂ ਹੈ। -ਪੀਟੀਆਈ