ਨਵੀਂ ਦਿੱਲੀ, 24 ਦਸੰਬਰ
ਭਾਰਤ ਵਿੱਚ ਕੋਵਿਡ-19 ਦੇ 24,712 ਸੱਜਰੇ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,01,23,778 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ 96.93 ਲੱਖ ਲੋਕ ਕਰੋਨਾ ਲਾਗ ਤੋਂ ਉੱਭਰ ਚੁੱਕੇ ਹਨ। ਦੇਸ਼ ਵਿੱਚ 312 ਸੱਜਰੀਆਂ ਮੌਤਾਂ ਹੋਣ ਨਾਲ ਮਹਾਮਾਰੀ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,46,756 ਹੋ ਗਈ ਹੈ। ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਲਗਾਤਾਰ ਤੀਜੇ ਦਿਨ ਤਿੰਨ ਲੱਖ ਤੋਂ ਘੱਟ ਰਹੀ। -ਪੀਟੀਆਈ
ਪੰਜਾਬ ’ਚ 17 ਹੋਰ ਮੌਤਾਂ
ਚੰਡੀਗੜ੍ਹ (ਟ.ਨ.ਸ.): ਪੰਜਾਬ ਵਿਚ ਕਰੋਨਾਵਾਇਰਸ ਕਾਰਨ ਲੰਘੇ ਇੱਕ ਦਿਨ ਵਿੱਚ 17 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਨਵਾਂਸ਼ਹਿਰ, ਗੁਰਦਾਸਪੁਰ ਤੇ ਜਲੰਧਰ ਵਿੱਚ ਤਿੰਨ- ਤਿੰਨ, ਬਠਿੰਡਾ ਤੇ ਕਪੂਰਥਲਾ ’ਚ ਦੋ-ਦੋ, ਲੁਧਿਆਣਾ, ਮਾਨਸਾ, ਮੁਹਾਲੀ ਤੇ ਹੁਸ਼ਿਆਰਪੁਰ ’ਚ ਇੱਕ- ਇੱਕ ਵਿਅਕਤੀ ਦੀ ਮੌਤ ਹੋਈ ਹੈ। ਲੰਘੇ ਇੱਕ ਦਿਨ ਦੌਰਾਨ ਲਾਗ ਦੇ 373 ਸੱਜਰੇ ਮਾਮਲੇ ਸਾਹਮਣੇ ਆਏ ਹਨ।