ਨਵੀਂ ਦਿੱਲੀ, 17 ਸਤੰਬਰ
ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਅਦਾਕਾਰਾ ਰਕੁਲਪ੍ਰੀਤ ਸਿੰਘ ਦੀ ਉਸ ਪਟੀਸ਼ਨ ’ਤੇ ਕੇਂਦਰ ਤੋਂ ਜੁਆਬ ਮੰਗਿਆ ਹੈ ਜਿਸ ਵਿੱਚ ਉਸ ਨੂੰ ਰੀਆ ਚੱਕਰਵਰਤੀ ਡਰੱਗਜ਼ ਮਾਮਲੇ ਵਿੱਚ ਜੋੜਨ ਵਾਲੀਆਂ ਮੀਡੀਆ ਰਿਪੋਰਟਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਮਜਸਟਿਸ ਨਵੀਨ ਚਾਵਲਾ ਨੇ ਅਭਿਨੇਤਰੀ ਦੀ ਅਪੀਲ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਪ੍ਰਸਸਾਰ ਭਾਰਤੀ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਅਦਾਕਾਰਾ ਦੀ ਅਪੀਲ ਨੂੰ ਨੁਮਾਇੰਦਗੀ ਵਜੋਂ ਵਿਚਾਰਨ ਅਤੇ ਇਸ ਦੀ ਸੁਣਵਾਈ ਦੀ ਅਗਲੀ ਤਰੀਕ 15 ਅਕਤੂਬਰ ਤੋਂ ਪਹਿਲਾਂ ਫੈਸਲਾ ਕਰਨ ਲਈ ਕਿਹਾ।