ਸੁਲਤਾਨਪੁਰ (ਯੂਪੀ): ਉੱਤਰ ਪ੍ਰਦੇਸ਼ ਦੀ ਇਕ ਅਦਾਲਤ ਨੇ ਨਿਸ਼ਾਨੇਬਾਜ਼ ਵਰਤਿਕਾ ਸਿੰਘ ਵੱਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਦੋ ਹੋਰਾਂ ਖ਼ਿਲਾਫ਼ ਕੇਂਦਰੀ ਮਹਿਲਾ ਕਮਿਸ਼ਨ ਦੀ ਮੈਂਬਰ ਬਣਾਉਣ ਲਈ ਪੈਸੇ ਮੰਗਣ ਦੇ ਦੋਸ਼ ਹੇਠ ਦਾਇਰ ਕੀਤੇ ਗਏ ਮੁਕੱਦਮੇ ਦੀ ਸੁਣਵਾਈ ਲਈ ਅਗਲੀ ਤਰੀਕ 16 ਜਨਵਰੀ ਨਿਸ਼ਚਿਤ ਕੀਤੀ ਹੈ। ਵਰਤਿਕਾ ਦੇ ਵਕੀਲ ਰੋਹਿਤ ਤ੍ਰਿਪਾਠੀ ਨੇ ਇਹ ਜਾਣਕਾਰੀ ਦਿੱਤੀ। -ਪੀਟੀਆਈ