ਜੈਪੁਰ, 4 ਜੂਨ
ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਕੁਲਦੀਪ ਮਾਥੁਰ ਅਤੇ ਸ਼ੁਭਾ ਮਹਿਤਾ ਨੂੰ ਰਾਜਸਥਾਨ ਹਾਈ ਕੋਰਟ ਦੇ ਦੋ ਨਵੇਂ ਜੱਜ ਨਿਯੁਕਤ ਕੀਤਾ ਹੈ। ਸ਼ੁਭਾ ਮਹਿਤਾ ਦੇ ਪਤੀ ਮਹਿੰਦਰ ਗੋਇਲ ਪਹਿਲਾਂ ਹੀ ਰਾਜਸਥਾਨ ਹਾਈ ਕੋਰਟ ਵਿੱਚ ਜੱਜ ਹਨ, ਇਹ ਪਹਿਲੀ ਵਾਰ ਹੈ ਜਦੋਂ ਪਤੀ-ਪਤਨੀ ਦੋਵੇਂ ਹਾਈ ਕੋਰਟ ’ਚ ਜੱਜ ਹੋਣਗੇ। ਇਨ੍ਹਾਂ ਨਿਯੁਕਤੀਆਂ ਨਾਲ ਹੁਣ ਰਾਜਸਥਾਨ ਹਾਈ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 25 ਤੋਂ ਵੱਧ ਕੇ 27 ਹੋ ਜਾਵੇਗੀ। ਨਵੀਂ ਨਿਯੁਕਤੀ ਦੇ ਬਾਵਜੂਦ 23 ਆਸਾਮੀਆਂ ਖਾਲੀ ਹਨ। ਕੁਲਦੀਪ ਮਾਥੁਰ ਅਤੇ ਸ਼ੁਭਾ ਮਹਿਤਾ ਦੇ ਨਾਵਾਂ ਦਾ ਆਦੇਸ਼ ਕੇਂਦਰ ਸਰਕਾਰ ਨੇ ਬੀਤੀ ਸ਼ਾਮ ਨੂੰ ਜਾਰੀ ਕੀਤਾ ਸੀ। ਮਾਥੁਰ ਨੂੰ ਵਕੀਲ ਕੋਟੇ ਤੋਂ ਅਤੇ ਸ਼ੁਭਾ ਮਹਿਤਾ ਨੂੰ ਨਿਆਂਇਕ ਸੇਵਾ ਕੋਟੇ ਤੋਂ ਜੱਜ ਬਣਾਇਆ ਗਿਆ ਹੈ।