ਅਦਿਤੀ ਟੰਡਨ
ਨਵੀਂ ਦਿੱਲੀ, 21 ਜੁਲਾਈ
ਦੇਸ਼ ਦੇ 15ਵੇਂ ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਇਥੇ ਸੰਸਦ ਭਵਨ ਦੇ ਕਮਰਾ ਨੰਬਰ 63 ਵਿੱਚ ਸ਼ੁਰੂ ਹੋਈ। ਸੱਤਾਧਾਰੀ ਐੱਨਡੀਏ ਗੱਠਜੋੜ ਦੀ ਉਮੀਦਵਾਰ ਦਰੋਪਦੀ ਮੁਰਮੂ ਤੇ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ ਵਿਚਾਲੇ ਮੁਕਾਬਲਾ ਹੈ ਪਰ ਮੁਰਮੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਪਹਿਲਾਂ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੂੰ ਸੰਸਦ ਮੈਂਬਰਾਂ ਦੀਆਂ ਕੁੱਲ 748 ਵੋਟਾਂ ਵਿੱਚੋਂ 540 ਤੇ ਯਸ਼ਵੰਤ ਸਿਨਹਾ ਨੂੰ 208 ਵੋਟਾਂ ਮਿਲੀਆਂ। 15 ਸੰਸਦ ਮੈਂਬਰਾਂ ਦੀਆਂ ਵੋਟਾਂ ਅਯੋਗ ਪਾਈਆਂ ਗਈਆਂ। ਹੁਣ ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਚੋਣ ਰਿਟਰਨਿੰਗ ਅਧਿਕਾਰੀ ਨੇ ਕਿਹਾ ਕਿ ਗਿਣਤੀ ਖਤਮ ਹੁੰਦੇ ਹੀ ਨਤੀਜੇ ਆ ਜਾਣਗੇ। ਮੁਰਮੂ 25 ਜੁਲਾਈ ਨੂੰ ਸਹੁੰ ਚੁੱਕਣਗੇ ਤੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹ ਹੈ।