ਬੰਗਲੌਰ, 27 ਫਰਵਰੀ
ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐੱਸਐੱਲਵੀ-ਸੀ51 / ਐਮਾਜ਼ੋਨੀਆ -1 ਮਿਸ਼ਨ ਨੂੰ ਛੱਡਣ ਲਈ ਅੱਜ ਪੁੱਠੀ ਗਿਣਤੀ ਸ਼ੁਰੂ ਹੋ ਗਈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਇਥੇ ਬਿਆਨ ਵਿੱਚ ਕਿਹਾ ਕਿ ਪੀਐੱਸਐੱਲਵੀ-ਸੀ 51 ਪੀਐੱਸਐੱਲਵੀ ਦਾ 53 ਵਾਂ ਮਿਸ਼ਨ ਹੈ। ਇਹ ਰਾਕੇਟ ਬਰਾਜ਼ੀਲ ਦੇ ਐਮਾਜ਼ੋਨੀਆ-1 ਸੈਟੇਲਾਈਟ ਦੇ ਨਾਲ ਪੁਲਾੜ ਵਿਚ 18 ਹੋਰ ਉਪਗ੍ਰਹਿ ਵੀ ਭੇਜੇਗਾ। ਰਾਕੇਟ ਚੇਨਈ ਤੋਂ 100 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸ ਨੂੰ ਭਲਕੇ ਐਤਵਾਰ ਨੂੰ ਸਵੇਰੇ 10.24 ਵਜੇ ਦਾਗਿਆ ਜਾਵੇਗਾ ਤੇ ਬਾਕੀ ਮੌਸਮ ’ਤੇ ਸਮਾਂ ਨਿਰਭਰ ਕਰੇਗਾ।