ਨਵੀਂ ਦਿੱਲੀ, 26 ਮਈ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਝਾਰਖੰਡ ਦੇ ਸਾਬਕਾ ਖੇਡ ਮੰਤਰੀ ਬੰਧੂ ਟਿਰਕੀ ਦੀ ਰਿਹਾਇਸ਼ ਸਣੇ ਉਨ੍ਹਾਂ ਦੇ 16 ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਬੰਧੂ ਟਿਰਕੀ ਭਾਜਪਾ ਦੀ ਅਗਵਾਈ ਵਾਲੀ ਅਰਜੁਨ ਮੁੰਡਾ ਦੀ ਸਰਕਾਰ ਵਿੱਚ ਖੇਡ ਮੰਤਰੀ ਸਨ ਅਤੇ ਉਨ੍ਹਾਂ ’ਤੇ ਰਾਂਚੀ ਵਿੱਚ ਹੋਈਆਂ 34ਵੀਆਂ ਕੌਮੀ ਖੇਡਾਂ-2011 ਵਿੱਚ ਕਈ ਕਰੋੜ ਰੁਪਏ ਦੇ ਉਪਕਰਨ ਖਰੀਦਣ ’ਚ ਬੇਨਿਯਮੀਆਂ ਦਾ ਦੋਸ਼ ਹੈ। ਟਿਰਕੀ ਹੁਣ ਸੂਬੇ ਵਿੱਚ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਰਹੇ ਹਨ। ਸੀਬੀਆਈ ਨੇ ਟਿਰਕੀ ਤੋਂ ਇਲਾਵਾ ਪ੍ਰਸਿੱਧ ਵਕੀਲ ਅਤੇ ਆਰ.ਕੇ. ਆਨੰਦ ਦੇ ਟਿਕਾਣਿਆਂ ਦੀ ਤਲਾਸ਼ੀ ਵੀ ਹੈ। ਉਹ ਦਿੱਲੀ ਵਿੱਚ ਕੌਮੀ ਖੇਡਾਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਨ। ਅਧਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਸਾਬਕਾ ਖੇਡ ਡਾਇਰੈਕਟਰ ਪੀ.ਸੀ. ਮਿਸ਼ਰਾ, ਤਤਕਾਲੀ ਝਾਰਖੰਡ ਓਲੰਪਿਕ ਕਮੇਟੀ ਦੇ ਤਤਕਾਲੀ ਖਜ਼ਾਨਚੀ ਮਧੂਕਾਂਤ ਪਾਠਕ ਅਤੇ ਸੰਗਠਨ ਸਕੱਤਰ ਐੱਸ.ਐੱਮ. ਹਾਸ਼ਮੀ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। -ਪੀਟੀਆਈ