ਫਿਰੋਜ਼ਾਬਾਦ: ਭਾਜਪਾ ਨੇ ਫਿਰੋਜ਼ਾਬਾਦ ਨਗਰ ਨਿਗਮ ਦੀ ਇੱਕ ਕਾਰਪੋਰੇਟਰ ਨੂੰ ਬਾਲ ਤਸਕਰਾਂ ਤੋਂ ਸੱਤ ਮਹੀਨੇ ਦਾ ਬੱਚਾ ਖਰੀਦਣ ਦੇ ਦੋਸ਼ ਹੇਠ ਪਾਰਟੀ ’ਚੋਂ ਕੱਢ ਦਿੱਤਾ ਹੈ। ਪਾਰਟੀ ਨੇ ਦੱਸਿਆ ਕਿ ਵਾਰਡ ਨੰਬਰ-51 ਤੋਂ ਕਾਰਪੋਰੇਟਰ ਵਿਨੀਤਾ ਅਗਰਵਾਲ ਤੇ ਉਸ ਦੇ ਪਤੀ ਕ੍ਰਿਸ਼ਨਾ ਮੁਰਲੀ ਅਗਰਵਾਲ ਨੇ ਇਹ ਬੱਚਾ 1.80 ਲੱਖ ਦਾ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਵਿਨੀਤਾ ਤੇ ਕ੍ਰਿਸ਼ਨਾ ਦੇ ਪਹਿਲਾਂ ਇੱਕ ਲੜਕੀ ਹੈ ਪਰ ਉਹ ਲੜਕਾ ਚਾਹੁੰਦੇ ਸਨ। ਭਾਜਪਾ ਦੀ ਫਿਰੋਜ਼ਪੁਰ ਮਹਾਨਗਰ (ਸਿਟੀ) ਇਕਾਈ ਦੇ ਮੁਖੀ ਰਾਕੇਸ਼ ਸ਼ੰਖਾਵਰ ਨੇ ਕਿਹਾ ਕਿ ਕਾਰਪੋਰੇਟਰ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। -ਪੀਟੀਆਈ