ਨਵੀਂ ਦਿੱਲੀ, 25 ਮਈਕੇਂਦਰ ਸਰਕਾਰ ਦੇ ਕੌਮੀ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹ ਦੇ ਕੋਵਿਡ-19 ਮੁਖੀ ਨੇ ਕਿਹਾ ਹੈ ਕਿ ਕਰੋਨਾ ਦੀ ਤੀਜੀ ਲਹਿਰ ਵਿਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਬਾਰੇ ਹਾਲੇ ਸਿਰਫ ਅਨੁਮਾਨ ਹੀ ਲਾਏ ਜਾ ਰਹੇ ਹਨ ਜਦਕਿ ਇਸ ਸਬੰਧੀ ਸਪਸ਼ਟ ਤੱਥ ਮੌਜੂਦ ਨਹੀਂ ਹਨ ਪਰ ਉਨ੍ਹਾਂ ਜ਼ੋਰ ਦਿੱਤਾ ਕਿ ਬਾਲ ਕੋਵਿਡ ਸੇਵਾਵਾਂ ਵਿਚ ਸੁਧਾਰਾਂ ਦੀ ਹਾਲੇ ਬਹੁਤ ਲੋੜ ਹੈ। ਡਾ. ਐਨ ਕੇ ਅਰੋੜਾ ਨੇ ਕਿਹਾ ਕਿ ਮੌਜੂਦਾ ਅੰਕੜੇ ਭਾਰਤ ਵਿਚ ਵਾਇਰਸ ਦੇ ਵੱਖ-ਵੱਖ ਰੂਪਾਂ ਰਾਹੀਂ ਵਿਸ਼ੇਸ਼ ਕਰ ਕੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਨਹੀਂ ਹਨ। ਇਸ ਕਰ ਕੇ ਤੀਜੀ ਲਹਿਰ ਬਾਰੇ ਪਹਿਲਾਂ ਅਨੁਮਾਨ ਲਾਉਣਾ ਔਖਾ ਹੈ।-ਪੀਟੀਆਈ