ਬਲਰਾਮਪੁਰ, 30 ਮਈ
ਉਤਰ ਪ੍ਰਦੇਸ਼ ਦੇ ਬਲਰਾਮਪੁਰ ਵਿਚ ਦੋ ਵਿਅਕਤੀ ਇਕ ਕਰੋਨਾ ਪੀੜਤ ਦੀ ਲਾਸ਼ ਨਹਿਰ ਵਿੱਚ ਸੁੱਟਦੇ ਨਜ਼ਰ ਆਏ ਜਿਨ੍ਹਾਂ ਦੀ ਰਾਹਗੀਰਾਂ ਨੇ ਵੀਡੀਓ ਬਣਾ ਲਈ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਪੀਪੀਈ ਕਿੱਟ ਵੀ ਪਾਈ ਹੋਈ ਹੈ ਜੋ ਪੁਲ ਤੋਂ ਨਹਿਰ ਵਿਚ ਲਾਸ਼ ਸੁੱਟ ਰਹੇ ਹਨ। ਇਸ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਚੀਫ ਮੈਡੀਕਲ ਅਫਸਰ ਵਿਜੈ ਬਹਾਦਰ ਸਿੰਘ ਨੇ ਦੱਸਿਆ ਕਿ ਕਰੋਨਾ ਮ੍ਰਿਤਕ ਦੀ ਪਛਾਣ ਪ੍ਰੇਮ ਨਾਥ ਮਿਸ਼ਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਦੇਹ ਪੂਰੇ ਨਿਯਮਾਂ ਨਾਲ ਸੌਂਪੀ ਗਈ ਸੀ। -ਪੀਟੀਆਈ