ਅਹਿਮਦਾਬਾਦ, 31 ਮਈ
ਅਹਿਮਦਾਬਾਦ ਦੇ 80 ਸਾਲਾ ਬਜ਼ੁਰਗ ਨੇ ਕਰੋਨਾਵਾਇਰਸ ਤੋਂ ਉਭਰਨ ਮਗਰੋਂ ਬਲੈਕ ਫੰਗਸ ਤੋਂ ਪੀੜਤ ਹੋਣ ਦੇ ਡਰ ਕਾਰਨ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਬਲੈਕ ਫੰਗਸ ਇੱਕ ਖ਼ਤਰਨਾਕ ਬਿਮਾਰੀ ਹੈ, ਜੋ ਕਈ ਸੂਬਿਆਂ ਵਿੱਚ ਕੋਵਿਡ-19 ਪੀੜਤ ਕਈ ਮਰੀਜ਼ਾਂ ਵਿੱਚ ਪਾਈ ਗਈ ਹੈ। ਪੁਲੀਸ ਮੁਤਾਬਕ, ਪੀੜਤ ਸ਼ਹਿਰ ਦੇ ਪਾਲਡੀ ਖੇਤਰ ਵਿੱਚ ਅਮਨ ਅਪਾਰਟਮੈਂਟਸ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਉਸ ਨੇ ਵੀਰਵਾਰ ਨੂੰ ਆਪਣੇ ਅਪਾਰਟਮੈਂਟ ਦੀ ਛੱਤ ’ਤੇ ਨਦੀਨਨਾਸ਼ਕ ਨਿਗਲ ਲਿਆ ਅਤੇ ਸ਼ਨਿੱਚਰਵਾਰ ਨੂੰ ਨਿੱਜੀ ਹਪਸਤਾਲ ਵਿੱਚ ਉਸ ਦੀ ਮੌਤ ਹੋ ਗਈ। ਪਾਲਡੀ ਥਾਣੇ ਦੇ ਇੰਸਪੈਕਟਰ ਜੇ ਐੱਮ ਸੋਲੰਕੀ ਨੇ ਦੱਸਿਆ ਕਿ ਉਸ ਨੂੰ ਕੁੱਝ ਸਮਾਂ ਪਹਿਲਾਂ ਕਰੋਨਾ ਹੋ ਗਿਆ ਸੀ, ਜਿਸ ਤੋਂ ਉਹ ਉਭਰ ਚੁੱਕਿਆ ਸੀ। ਉਸ ਵਿੱਚ ਬਲੈਕ ਫੰਗਸ ਦੀ ਪੁਸ਼ਟੀ ਨਹੀਂ ਹੋਈ, ਪਰ ਮੂੰਹ ’ਤੇ ਛਾਲੇ ਹੋਣ ਕਾਰਨ ਉਹ ਡਰ ਗਿਆ ਸੀ। -ਪੀਟੀਆਈ