ਨਵੀਂ ਦਿੱਲੀ, 11 ਜੁਲਾਈ
ਇਕੋ ਦਿਨ ਦੇਸ਼ ਵਿਚ ਕਰੋਨਾਵਾਇਰਸ ਦੇ ਰਿਕਾਰਡ 27,114 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਕੁੱਲ ਮਰੀਜ਼ਾਂ ਦੀ ਗਿਣਤੀ ਅੱਠ ਲੱਖ ਨੂੰ ਪਾਰ ਕਰਕੇ 820916 ਤੱਕ ਪੁੱਜ ਗਈ। ਸਿਹਤ ਮੰਤਰਾਲੇ ਮੁਤਾਬਕ ਇਹ ਲਗਾਤਾਰ ਅੱਠਵਾਂ ਦਿਨ ਹੈ ਜਦੋਂ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ 22,000 ਤੋਂ ਵੱਧ ਦਾ ਵਾਧਾ ਹੋਇਆ ਹੈ। ਸਵੇਰੇ ਅੱਠ ਵਜੇ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 519 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 22,123 ਹੋ ਗਈ ਹੈ।