ਨਵੀਂ ਦਿੱਲੀ, 24 ਮਈ
ਦਵਾਈ ਨਿਰਮਾਤਾ ਰੋਸ਼ ਇੰਡੀਆ ਤੇ ਸਿਪਲਾ ਵਲੋਂ ਅੱਜ ਸਾਂਝੇ ਤੌਰ ’ਤੇ ਭਾਰਤ ਵਿਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਰੋਸ਼ ਐਂਟੀਬਾਡੀ ਕੋਕਟੇਲ ਜਾਰੀ ਕੀਤੀ ਗਈ ਜਿਸ ਦੀ ਕੀਮਤ 59,750 ਰੁਪਏ ਪ੍ਰਤੀ ਡੋਜ਼ ਹੋਵੇਗੀ ਜੋ ਹਲਕੇ ਤੇ ਦਰਮਿਆਨੇ ਕਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਸਹਾਈ ਹੋਵੇਗੀ। ਇਸ ਐਂਟੀਬਾਡੀ ਦਾ ਪਹਿਲਾ ਬੈਚ ਹੁਣ ਭਾਰਤ ਵਿਚ ਮਿਲੇਗਾ ਜਦਕਿ ਦੂਜਾ ਬੈਚ ਜੂਨ ਦੇ ਮੱਧ ਵਿਚ ਪੁੱਜੇਗਾ। ਇਹ ਦਵਾਈ ਕੈਸਿਰੀਵੀਮੈਬ 600 ਐਮਜੀ ਤੇ ਇਮਡੈਵੀਮੈਬ 600 ਐਮਜੀ ਦਾ ਮਿਸ਼ਰਣ ਹੋਵੇਗੀ ਜੋ ਬਨਾਉਟੀ ਐਂਟੀਬਾਡੀ ਕੋਕਟੇਲ ਹੈ ਜਿਸ ਨਾਲ ਸਾਰਸ-ਕੋਵ-2 ਕਰੋਨਾਵਾਇਰਸ ਨੂੰ ਰੋਕਣ ਲਈ ਰੋਧਕ ਸ਼ਕਤੀ ਵਧੇਗੀ।-ਪੀਟੀਆਈ