ਨਵੀਂ ਦਿੱਲੀ, 6 ਜੂਨ
ਭਾਰਤ ਇਟਲੀ ਨੂੰ ਪਛਾੜ ਕੇ ਕਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਦੁਨੀਆ ਦਾ ਛੇਵਾਂ ਮੁਲਕ ਬਣ ਗਿਆ ਹੈ। ਦੇਸ਼ ਵਿੱਚ ਪਿਛਲੇ ਚੌਵੀ ਘੰਟਿਆਂ ਵਿੱਚ ਸਭ ਤੋਂ ਜ਼ਿਆਦਾ 9,887 ਨਵੇਂ ਮਰੀਜ਼ ਆਉਣ ਦੇ ਨਾਲ ਹੀ ਕੋਵਿਡ-19 ਮਾਮਲੇ 2,36,657 ਹੋ ਗਏ। ਭਾਰਤ ਵਿੱਚ ਸ਼ਨਿਚਰਵਾਰ ਸਵੇਰੇ ਅੱਠ ਵਜੇ ਤੱਕ ਬੀਤੇ ਚੌਵੀ ਘੰਟਿਆਂ ਵਿੱਚ ਕਰੋਨਾ ਕਾਰਨ 294 ਮਰੀਜ਼ਾਂ ਨੇ ਦਮ ਤੋੜਿਆ। ਇਸ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 6,642 ਹੋ ਗਈ। ਇਸ ਵੇਲੇ ਅਮਰੀਕਾ, ਬ੍ਰਾਜ਼ੀਲ, ਰੂਸ, ਸਪੇਨ ਤੇ ਬਰਤਾਨੀਆ ਤੋਂ ਬਾਅਦ ਸਭ ਤੋਂ ਵੱਧ ਕਰੋਨਾ ਮਾਮਲੇ ਭਾਰਤ ਵਿੱਚ ਹਨ।