ਨਵੀਂ ਦਿੱਲੀ, 25 ਦਸੰਬਰ
ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਸ਼ਨਿੱਚਰਵਾਰ ਨੂੰ 12 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਐਮਰਜੈਂਸੀ ਦੌਰਾਨ ਕੋਵੈਕਸੀਨ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ 12 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਦੇ ਡੋਜ਼ ਨਹੀਂ ਲਾਈ ਜਾ ਸਕਦੀ। ਜ਼ਿਕਰਯੋਗ ਹੈ ਕਿ ਕੋਵੈਕਸੀਨ ਦਾ ਨਿਰਮਾਣ ਭਾਰਤ ਬਾਇਓਟੈੱਕ ਤੇ ਆਈਸੀਐੱਮਆਰ ਮਿਲ ਕੇ ਕਰ ਰਿਹਾ ਹੈ। -ਪੀਟੀਆਈ