ਨਵੀਂ ਦਿੱਲੀ, 12 ਜੂਨ
ਕੇਂਦਰ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਸਰਕਾਰ ਨੇ ਕਰੋਨਾ ਕਾਰਨ ਮੌਤਾਂ ਘੱਟ ਦਿਖਾਈਆਂ ਹਨ ਜਦਕਿ ਅਸਲ ਵਿਚ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਪੰਜ ਤੋਂ ਸੱਤ ਗੁਣਾਂ ਵੱਧ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਅੰਕੜੇ ਮਹਾਮਾਰੀ ਤੱਥਾਂ ’ਤੇ ਆਧਾਰਿਤ ਨਹੀਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਬੰਧ ਵਿਚ ਪ੍ਰਕਾਸ਼ਿਤ ਲੇਖ ਨੂੰ ਤੱਥਾਂ ਤੋਂ ਵਿਹੂਣਾ ਦੱਸਦਿਆਂ ਨਿਖੇਧੀ ਵੀ ਕੀਤੀ। ਸਿਹਤ ਮੰਤਰਾਲੇ ਨੇ ਇਸ ਲੇਖ ਦੇ ਤੱਥਾਂ ਰਹਿਤ ਹੋਣ ਦੇ ਕਾਰਨ ਵੀ ਦੱਸੇ।