ਨਵੀਂ ਦਿੱਲੀ, 13 ਮਈ
ਦੇਸ਼ ਵਿੱਚ ਇਕ ਦਿਨ ਦੌਰਬਾਨ ਕਰੋਨਾ ਦੇ 3,62,727 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਲਾਗ ਤੋਂ ਪੀੜਤਾਂ ਦੀ ਗਿਣਤੀ 2,37,03,665 ਹੋ ਗਈ। ਕੋਰੋਨਾ ਵਾਇਰਸ ਕਾਰਨ 4,120 ਲੋਕਾਂ ਦੀ ਮੌਤ ਹੋ ਗਈ ਹੈ ਤੇ ਮੌਤਾਂ ਦੀ ਗਿਣਤੀ 2,58,317 ਤੱਕ ਪਹੁੰਚ ਗਈ ਹੈ। ਬੀਤੇ ਚੌਵੀ ਘੰਟਿਆਂ ਦੌਰਾਨ ਪੰਜਾਬ ਵਿੱਚ 193 ਲੋਕਾਂ ਦੀ ਮੌਤ ਹੋ ਗਈ ਤੇ ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11111 ਹੋ ਗਈ ਹੈ।