ਲੰਡਨ, 19 ਅਪਰੈਲ
ਬਰਤਾਨੀਆ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ‘ਲਾਲ ਸੂਚੀ’ ਵਿੱਚ ’ਚ ਪਾ ਦਿੱਤਾ ਹੈ, ਜਿਸ ਤਹਿਤ ਗ਼ੈਰ-ਬਰਤਾਨਵੀ ਅਤੇ ਆਇਰਿਸ਼ (ਆਇਰਲੈਂਡ ਦੇ ਲੋਕ) ਨਾਗਰਿਕਾਂ ’ਤੇ ਭਾਰਤ ਤੋਂ ਬਰਤਾਨੀਆ ਆਉਣ ’ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਬਰਤਾਨਵੀ ਲੋਕਾਂ ਲਈ ਹੋਟਲ ’ਚ 10 ਦਿਨ ਇਕਾਂਤਵਾਸ ’ਚ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਮੈਟ ਹੈਨਕਾਕ ਨੇ ‘ਹਾਊਸ ਆਫ਼ ਕਾਮਨਜ਼’ ਵਿੱਚ ਇੱਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬਰਤਾਨੀਆ ’ਚ ਕਰੋਨਾਵਾਇਰਸ ਤੇ ਕਥਿਤ ਭਾਰਤੀ ਸਰੂਪ (ਸਟਰੇਨ) ਤੋਂ ਪੀੜਤਾਂ ਹੋਣ ਦੇ 103 ਕੇਸ ਸਾਹਮਣੇ ਆਏ ਹਨ। ਸਿਹਤ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ, ‘ਅੰਕੜਿਆਂ ਦੇ ਵਿਸ਼ਲੇਸ਼ਣ ਮਗਰੋਂ ਇਹਤਿਆਤ ਵਜੋਂ ਅਸੀਂ ਭਾਰਤ ਨੂੰ ਲਾਲ ਸੂਚੀ ’ਚ ਪਾਉਣ ਦਾ ਮੁਸ਼ਕਲ ਪਰ ਜ਼ਰੂਰੀ ਫ਼ੈਸਲਾ ਕੀਤਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਜੇਕਰ ਕੋਈ ਗ਼ੈਰ-ਬਰਤਾਨਵੀ ਜਾਂ ਆਇਰਿਸ਼ ਵਿਅਕਤੀ ਲੰਘੇ ਦਸ ਦਿਨਾਂ ਤੱਕ ਭਾਰਤ ਵਿੱਚ ਰਿਹਾ ਹੈ ਤਾਂ ਉਸ ਨੂੰ ਬਰਤਾਨੀਆ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।’ ਹੈਨਕਾਕ ਕਿਹਾ ਕਿ ਨਵੇਂ ਨਿਯਕ ਹਲਕੇ ’ਚ ਨਹੀਂ ਲਏ ਜਾ ਸਕਦੇ ਅਤੇ ਸ਼ੁੱਕਰਵਾਰ ਤੋਂ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ। -ਏਜੰਸੀ