ਮੁੰਬਈ, 18 ਜੁਲਾਈ
46 ਸਾਲਾ ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਉਸ ਦੀ 8 ਸਾਲਾ ਧੀ ਆਰਾਧਿਆ ਨੂੰ ਕੋਵੀਡ-19 ਦੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਉਸ ਦਾ ਪਤੀ ਅਭਿਸ਼ੇਕ ਤੇ ਸਹੁਰਾ ਅਮਿਤਾਭ ਬੱਚਨ ਨਾਨਾਵਤੀ ਹਸਪਤਾਲ ਵਿੱਚ ਕਰੋਨਾ ਦਾ ਇਲਾਜ ਕਰਵਾ ਰਹੇ ਹਨ। ਇਸ ਪੂਰੇ ਟੱਬਰ ਵਿੱਚੋਂ ਹੁਣ ਸਿਰਫ ਅਦਾਕਾਰਾ ਜਯਾ ਬੱਚਨ ਹੀ ਕਰੋਨਾ ਦੇ ਪ੍ਰਭਾਵ ਤੋਂ ਬਚੀ ਹੋਈ ਹੈ। ਪਹਿਲਾਂ ਐਸ਼ਵਰਿਆ ਰਾਏ ਬੱਚਨ ਤੇ ਉਸ ਦੀ ਕਰੋਨਾ ਪਾਜ਼ੇਟਿਵ ਆਉਣ ਬਾਅਦ ਘਰ ਵਿੱਚ ਇਕਾਂਤਵਸ ਸਨ ਪਰ ਹੁਣ ਐਸ਼ਵਰਿਆਂ ਤੇ ਉਸ ਦੀ ਧੀ ਨੂੰ ਕਰੋਨਾ ਦੇ ਹਲਕੇ ਲੱਛਣ ਬੁਖਾਰ ਤੇ ਖ਼ਾਂਸੀ ਹੋਣ ਕਾਰਨ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।ਰ ਦਿੱਤਾ ਗਿਆ ਹੈ।’ ‘ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮੁੰਬਈ ਦੇ ਚੋਟੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।