ਨਵੀਂ ਦਿੱਲੀ, 26 ਸਤੰਬਰ
ਭਾਰਤ ਵਿੱਚ ਕਰੋਨਾ ਲਾਗ ਦੇ 4,129 ਨਵੇਂ ਕੇਸ ਮਿਲਣ ਨਾਲ ਦੇਸ਼ ਵਿੱਚ ਕੇਸਾਂ ਦੀ ਕੁੱਲ ਗਿਣਤੀ 4,45,72,243 ਹੋ ਗਈ ਹੈ। ਇਸੇ ਦੌਰਾਨ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਘਟ ਕੇ 43,415 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਅਪਡੇਟ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਲਾਗ ਨਾਲ 20 ਹੋਰ ਮੌਤਾਂ ਹੋਣ ਕਰਕੇ ਕਰੋਨਾ ਕਾਰਨ ਮ੍ਰਿਤਕਾਂ ਦੇ ਅੰਕੜਾ ਵਧ ਕੇ 5,28,530 ਗਿਆ ਹੈ। ਲੰਘੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ 579 ਘਟੀ ਹੈ। ਦੇਸ਼ ਵਿੱਚ ਕਰੋਨਾ ਸਿਹਤਯਾਬੀ ਦਰ ਵਧ ਕੇ 98.72 ਹੋ ਗਈ ਹੈ ਜਦਕਿ ਕਰੋਨਾ ਮੌਤ ਦਰ 1.19 ਫ਼ੀਸਦੀ ਹੈ। ਹੁਣ ਤੱਕ 4,40,00,298 ਮਰੀਜ਼ ਇਸ ਲਾਗ ਤੋਂ ਉਭਰ ਵੀ ਚੁੱਕੇ ਹਨ। ਦੂਜੇ ਪਾਸੇ ਦੇਸ਼ ਵਿੱਚ ਕਰੋਨਾ ਰੋਕੂ ਟੀਕਾਕਰਨ ਤਹਿਤ ਹੁਣ ਤੱਕ ਕਰੋਨਾ ਰੋਕੂ ਟੀਕਿਆਂ ਦੀਆਂ 217.686 ਕਰੋੜ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। -ਪੀਟੀਆਈ