ਮੁਜ਼ੱਫਰਪੁਰ, 16 ਅਕਤੂਬਰ
ਬਿਹਾਰ ਦੀ ਇਕ ਕਾਲਜ ਵਿਦਿਆਰਥਣ ਨੇ ਅੱਜ ਦੋਸ਼ ਲਾਇਆ ਕਿ ਪ੍ਰੀਖਿਆ ਦੌਰਾਨ ਅਧਿਆਪਕ ਨੇ ਉਸ ਦੇ ਹਿਜਾਬ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਵਿਦਿਆਰਥਣ ਨੇ ਕਿਹਾ ਕਿ ਉਸ ਨੇ ਹਿਜਾਬ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਪੁਰਸ਼ ਅਧਿਆਪਕ ਨੇ ਨਾਰਾਜ਼ ਹੋ ਕੇ ਇਹ ਟਿੱਪਣੀਆਂ ਕੀਤੀਆਂ ਹਨ। ਘਟਨਾ ਮੁਜ਼ੱਫਰਪੁਰ ਦੇ ਮਹੰਤ ਦਰਸ਼ਨ ਦਾਸ ਮਹਿਲਾ ਕਾਲਜ ਵਿਚ ਵਾਪਰੀ ਹੈ। ਕਾਲਜ ਪ੍ਰਿੰਸੀਪਲ ਡਾ. ਕਨੂੰ ਪ੍ਰਿਯਾ ਨੇ ਕਿਹਾ ਕਿ ਵਿਦਿਆਰਥਣ ਨੂੰ ਹਿਜਾਬ ਪਾਉਣ ਤੋਂ ਰੋਕਿਆ ਨਹੀਂ ਗਿਆ, ਉਸ ਨੂੰ ਸਿਰਫ਼ ਕੰਨ ਦਿਖਾਉਣ ਲਈ ਕਿਹਾ ਗਿਆ ਸੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਕਿਤੇ ਉਸ ਨੇ ਬਲੂਟੁੱਥ ਉਪਕਰਨ ਤਾਂ ਨਹੀਂ ਲਿਆਂਦਾ। ਪੁਲੀਸ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਮਝਾ ਦਿੱਤਾ ਗਿਆ ਹੈ ਤੇ ਪ੍ਰੀਖਿਆ ਸ਼ਾਂਤੀ ਨਾਲ ਸੰਪੂਰਨ ਹੋ ਗਈ ਹੈ। -ਪੀਟੀਆਈ