ਰਾਜਪੀਪਲਾ (ਗੁਜਰਾਤ), 8 ਸਤੰਬਰ
ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਹਿੰਦੂ ‘ਪਾਖੰਡੀ’ ਹਨ, ਕਿਉਂਕਿ ਉਹ ਗਾਵਾਂ ਵੱਲੋਂ ਦੁੱਧ ਦੇਣਾ ਬੰਦ ਕਰਨ ’ਤੇ ਉਨ੍ਹਾਂ ਨੂੰ ਛੱਡ ਦਿੰਦੇ ਹਨ। ਉਨ੍ਹਾਂ ਇਹ ਬਿਆਨ ਨਰਮਦ ਜ਼ਿਲ੍ਹੇ ਦੇ ਰਾਜਪੀਪਲਾ ਕਸਬੇ ਨੇੜੇ ਪਿੰਡ ਪੋਇਛਾ ’ਚ ਕੁਦਰਤੀ ਖੇਤੀ ਬਾਰੇ ਕਰਵਾਏ ਇੱਕ ਸੈਮੀਨਾਰ ’ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਿੱਤਾ। ਉਨ੍ਹਾਂ ਕਿਹਾ,‘ਇੱਕ ਪਾਸੇ, ਤੁਸੀਂ ਗਊ ਨੂੰ ਮਾਤਾ ਆਖਦੇ ਹੋ, ਉਸਦੀ ਪੂਜਾ ਕਰਦੇ ਹੋ ਤੇ ਉਸਦੇ ਮੱਥੇ ’ਤੇ ਤਿਲਕ ਲਗਾਉਂਦੇ ਹੋ, ਪਰ ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਤੁਸੀਂ ਉਸ ਨੂੰ ਛੱਡ ਦਿੰਦੇ ਹੋ।’ ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀਬਾੜੀ ਅਪਨਾਉਣ ਦਾ ਸੱਦਾ ਦਿੱਤਾ। -ਪੀਟੀਆਈ