ਮੁੰਬਈ, 3 ਅਕਤੂਬਰ
ਇੱਥੋਂ ਦੀ ਅਦਾਲਤ ਨੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਬਾਰੇ ਅਪਮਾਨਜਨਕ ਟਵੀਟ ਕਰਨ ਦੇ ਮਾਮਲੇ ਵਿੱਚ ਕੇਆਰਕੇ ਵਜੋਂ ਮਸ਼ਹੂਰ ਕਾਮਲ ਰਾਸ਼ਿਦ ਖ਼ਾਨ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਕੇਆਰਕੇ ਦਾ ਦਾਅਵਾ ਹੈ ਕਿ ਉਸ ਨੇ 2020 ਵਿੱਚ ਇਹ ਟਿੱਪਣੀਆਂ ਫ਼ਿਲਮ ਬਾਰੇ ਕੀਤੇ ਸਨ। ਉਸ ਖ਼ਿਲਾਫ਼ ਬਾਂਦਰਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।