ਨਵੀਂ ਦਿੱਲੀ: ਵੱਟਸਐਪ ਨੇ ਦਿੱਲੀ ਹਾਈ ਕੋਰਟ ਵਿੱਚ ਦਿੱਤੇ ਹਲਫਨਾਮੇ ਵਿੱਚ ਦੱਸਿਆ ਹੈ ਕਿ ਜਦੋਂ ਤੱਕ ਡਾਟਾ ਸੁਰੱਖਿਆ ਬਿੱਲ ਪਾਸ ਨਹੀਂ ਹੋ ਜਾਂਦਾ, ਉਸ ਸਮੇਂ ਤੱਕ ਵੱਟਸਐਪ ਦੇ ਖਪਤਕਾਰਾਂ ਨੂੰ ਨਵੀਂ ਨਿੱਜਤਾ ਨੀਤੀ ਅਪਨਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਵੱਟਸਐਪ ਨੇ ਅਦਾਲਤ ਨੂੰ ਦੱਸਿਆ ਕਿ ਨਵੀਂ ਨਿੱਜਤਾ ਨੀਤੀ ਨੂੰ ਨਾ ਅਪਨਾਉਣ ਵਾਲੇ ਖਪਤਕਾਰਾਂ ਦੇ ਲਈ ਉਹ ਇਸ ਐਪ ਦੇ ਉਪਯੋਗ ਦੇ ਦਾਇਰੇ ਨੂੰ ਸੀਮਤ ਨਹੀਂ ਕਰੇਗਾ। -ਏਜੰਸੀ