ਅਲਾਪੁਜ਼ਾ, 19 ਸਤੰਬਰ
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਤਹਿਤ ਅੱਜ ਪਾਰਟੀ ਆਗੂ ਰਾਹੁਲ ਗਾਂਧੀ ਨੇ ਮਛੇਰਿਆਂ ਨਾਲ ਮੁਲਾਕਾਤ ਕੀਤੀ। ਵਡਾਕਲ ਬੀਚ ’ਤੇ ਰਾਹੁਲ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਅੱਜ ਯਾਤਰਾ ਦਾ 12ਵਾਂ ਦਿਨ ਸੀ।
ਇਸ ਮੌਕੇ ਰਾਹੁਲ ਨੇ ਤੇਲ ਦੀਆਂ ਕੀਮਤਾਂ, ਸਬਸਿਡੀ ਘਟਣ ਤੇ ਵਾਤਾਵਰਨ ਨਾਲ ਜੁੜੇ ਮੁੱਦਿਆਂ ਉਤੇ ਚਰਚਾ ਕੀਤੀ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਰਾਹੁਲ ਨੇ ਮਛੇਰਿਆਂ ਨਾਲ ਗੱਲਬਾਤ ਦੌਰਾਨ ਮੱਛੀ ਦਾ ਭੰਡਾਰ ਘਟਣ ਤੇ ਮਛੇਰਿਆਂ ਦੀ ਭਲਾਈ ਦੀਆਂ ਸਕੀਮਾਂ ਬਾਰੇ ਵੀ ਗੱਲਬਾਤ ਕੀਤੀ। ਯਾਤਰਾ ਦੌਰਾਨ ਰਾਹੁਲ ਨਾਲ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਸਨ। ਸ਼ਾਮ ਨੂੰ ਯਾਤਰਾ ਕਲਾਵੂਰ ਵਿਚ ਸਮਾਪਤ ਹੋਈ। ਇਸ ਦੌਰਾਨ 16 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ। -ਪੀਟੀਆਈ