ਕੁਰਨੂਲ (ਆਂਧਰਾ ਪ੍ਰਦੇਸ਼), 18 ਅਕਤੂਬਰ
ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅੱਜ ਆਂਧਰਾ ਪ੍ਰਦੇਸ਼ ‘ਚ ਦਾਖਲ ਹੋ ਗਈ। ਉਹ ਗੁਆਂਢੀ ਰਾਜ ਕਰਨਾਟਕ ਤੋਂ ਅਲੁਰੂ ਹਲਕੇ ਦੇ ਹਲਹਰਵੀ ਪਹੁੰਚੇ। ਰਾਹੁਲ ਨੇ ਚਤਰਗੁੜੀ ਦੇ ਹਨੂੰਮਾਨ ਮੰਦਰ ਤੋਂ ਪੈਦਲ ਮਾਰਚ ਜਾਰੀ ਰੱਖਿਆ। ਰਾਹੁਲ ਦੇ ਆਂਧਰਾ ਪ੍ਰਦੇਸ਼ ‘ਚ ਦਾਖਲ ਹੋਣ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਾਕੇ ਸੈਲਜਾਨਾਥ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।