ਪਣਜੀ, 1 ਨਵੰਬਰ
ਕਾਂਗਰਸ ਦੀ ਗੋਆ ਇਕਾਈ ਨੇ ਅੱਜ ਕਿਹਾ ਕਿ ਉਹ ਕਾਬਜ਼ ਧਿਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਅੱਠ ਵਿਧਾਇਕਾਂ ਖ਼ਿਲਾਫ਼ ਅਯੋਗਤਾ ਪਟੀਸ਼ਨ ਦਾਇਰ ਕਰੇਗੀ। ਸਤੰਬਰ ਮਹੀਨੇ ਵਿੱਚ ਪਾਰਟੀ ਦੇ ਕੁੱਲ 11 ਵਿਧਾਇਕਾਂ ਵਿੱਚੋਂ ਅੱਠ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੋਆ ਵਿਧਾਨ ਸਭਾ ਵਿੱਚ ਕਾਂਗਰਸ ਦੇ ਸਿਰਫ ਤਿੰਨ ਵਿਧਾਇਕ ਰਹਿ ਗਏ ਹਨ।
ਸੂਬਾ ਕਾਂਗਰਸ ਦੇ ਪ੍ਰਧਾਨ ਅਮਿਤ ਪਾਟੇਕਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਨੂੰ ਅਯੋਗਤਾ ਪਟੀਸ਼ਨ ਦਾਇਰ ਕਰਨ ਲਈ ਲੋੜੀਂਦੇ ਦਸਤਾਵੇਜ਼ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਤੋਂ ਮਿਲ ਗਏ ਹਨ। ਉਨ੍ਹਾਂ ਕਿਹਾ ਕਿ ਸਾਬਕਾ ਐਡਵੋਕੇਟ ਜਨਰਲ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਕਾਰਲੋਸ ਅਲਵਾਰੇਸ ਫਰੇਰਾ ਵੱਲੋਂ ਪਟੀਸ਼ਨ ਤਿਆਰ ਕੀਤੀ ਜਾਵੇਗੀ ਅਤੇ ਜਲਦੀ ਹੀ ਦਾਇਰ ਵੀ ਕੀਤੀ ਜਾਵੇਗੀ। -ਪੀਟੀਆਈ