ਨਵੀਂ ਦਿੱਲੀ, 22 ਅਪਰੈਲ
ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਸਬੰਧੀ ਦਿੱਤੇ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਵਿਅੰਗ ਕਰਦਿਆਂ ਕਿਹਾ ਕਿ ਚਾਰ ਸੂਬਿਆਂ ’ਚ ਵੋਟਿੰਗ ਮੁਕੰਮਲ ਹੋਣ ਅਤੇ ਇੱਕ ਸੂਬੇ ’ਚ ਤਕਰੀਬਨ ਚੋਣਾਂ ਮੁਕੰਮਲ ਨੇੜੇ ਹੋਣ ਤੋਂ ਬਾਅਦ ਕਮਿਸ਼ਨ ਨੇ ਸਖਤ ਹੁਕਮ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਹਾ ਹਾ ਹਾ! ਚੋਣ ਕਮਿਸ਼ਨ ਨੇ ਚਾਰ ਸੂਬਿਆਂ ’ਚ ਚੋਣਾਂ ਪੂਰੀਆਂ ਹੋਣ ਅਤੇ ਪੰਜਵੇਂ ਸੂਬੇ ’ਚ ਚੋਣਾਂ ਦਾ ਅਮਲ ਤਕਰੀਬਨ ਪੂਰਾ ਹੋਣ ਨੇੜੇ ਸਖਤ ਨਿਰਦੇਸ਼ ਦਿੱਤਾ ਹੈ।’ -ਏਜੰਸੀ