ਕਾਂਗਰਸ ਨੇ ਡੋਕਲਾਮ ਕੋਲ ਚੀਨ ਵੱਲੋਂ ਉਸਾਰੀ ਦੀਆਂ ਰਿਪੋਰਟਾਂ ਦਾ ਮੁੱਦਾ ਚੁੱਕਿਆ

ਕਾਂਗਰਸ ਨੇ ਡੋਕਲਾਮ ਕੋਲ ਚੀਨ ਵੱਲੋਂ ਉਸਾਰੀ ਦੀਆਂ ਰਿਪੋਰਟਾਂ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ, 23 ਨਵੰਬਰ

ਕਾਂਗਰਸ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਸਰਹੱਦ ’ਤੇ ‘ਚੀਨੀ ਹਮਲੇ’ ਦਾ ਮੁਕਾਬਲਾ ਕਰਨ ਲਈ ਉਸ ਨੇ ਕੀ ਕਦਮ ਚੁੱਕੇ ਹਨ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਚੀਨ ਵੱਲੋਂ ਡੋਕਲਾਮ ਦੇ ਨੇੜੇ ਭੂਟਾਨ ਦੇ ਖੇਤਰ ਵਿੱਚ ਇੱਕ ਪਿੰਡ ਅਤੇ ਸੜਕ ਬਣਾਉਣ ਦੇ ਦਾਅਵੇ ਵਾਲੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੀਨ ਦੇ ਇਸ ਕਦਮ ਨਾਲ ਸਿਲੀਗੁੜੀ ਲਾਂਘੇ ਨੂੰ ਖ਼ਤਰਾ ਹੈ, ਜਿਸ ਕਾਰਨ ਇਹ ਉੱਤਰ-ਪੂਰਬੀ ਮੁੱਖ ਭੂਮੀ ਤੋਂ ਵੱਖ ਹੋ ਸਕਦਾ ਹੈ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਕਿਹਾ, ‘ਸਰਕਾਰ ਦੀ ਚੁੱਪ ਚੀਨ ਦੇ ਹਮਲਾਵਰ ਰੁਖ ਨੂੰ ਸਮਰੱਥ ਬਣਾ ਰਹੀ ਹੈ।’ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਸਬੰਧ ਵਿੱਚ ਇੱਕ ਮੀਡੀਆ ਰਿਪੋਰਟ ਨੂੰ ਟੈਗ ਕਰਦਿਆਂ ਕਿਹਾ, ‘ਚੀਨ ਦੀ ਭੂ-ਰਾਜਨੀਤਕ ਰਣਨੀਤੀ ਦਾ ਪੀਆਰ ਦੁਆਰਾ ਚਲਾਈ ਜਾ ਰਹੀ ਮੀਡੀਆ ਰਣਨੀਤੀ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਹ ਸਧਾਰਨ ਤੱਥ ਉਨ੍ਹਾਂ ਲੋਕਾਂ ਦੇ ਦਿਮਾਗ ਨੂੰ ਨਕਾਰਾ ਕਰ ਦਿੰਦੇ ਕਰ ਦਿੰਦੇ ਹਨ ਜੋ ਭਾਰਤ ਸਰਕਾਰ ਨੂੰ ਚਲਾਉਂਦੇ ਹਨ।’ ਪਵਨ ਨੇ ਕਿਹਾ, ‘ਇਸ ਤੱਥ ਨੂੰ ਸਵੀਕਾਰ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਅਸੀਂ ‘ਬਹੁ-ਸਰਹੱਦੀ ਤਣਾਅ’ ’ਚ ਫਸ ਗਏ ਹਾਂ।’ -ਪੀਟੀਆਈ

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All