ਨਵੀਂ ਦਿੱਲੀ, 10 ਮਾਰਚ
ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਮਗਰੋਂ ਅੱਜ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਹੁਣ ਭਾਰਤ ਦੇ ਉਸ ਵਿਚਾਰ ਦੀ ਤਸਦੀਕ ਕਰਨ ਦਾ ਸਮਾਂ ਹੈ ਜਿਸ ਲਈ ਕਾਂਗਰਸ ਖੜ੍ਹਦੀ ਰਹੀ ਹੈ ਤੇ ਨਾਲ ਹੀ ਪਾਰਟੀ ਦੀ ਜਥੇਬੰਦਕ ਅਗਵਾਈ ਵਿਚ ਇਸ ਤਰੀਕੇ ਨਾਲ ਸੁਧਾਰਾਂ ਦੀ ਲੋੜ ਹੈ ਜੋ ਉਨ੍ਹਾਂ ਵਿਚਾਰਾਂ ਨੂੰ ਮੁੜ ਤੋਂ ਰੌਸ਼ਨ ਕਰਨ ਤੇ ਲੋਕਾਂ ਨੂੰ ਪ੍ਰੇਰਿਤ ਵੀ ਕਰਨ। ਜ਼ਿਕਰਯੋਗ ਹੈ ਕਿ ਭਾਜਪਾ ਯੂਪੀ ਵਿਚ ਲਗਾਤਾਰ ਦੂਜੀ ਵਾਰ ਜਿੱਤ ਰਹੀ ਹੈ। ਜਦਕਿ ਉੱਤਰਾਖੰਡ, ਗੋਆ ਤੇ ਮਨੀਪੁਰ ਵਿਚ ਵੀ ਜਿੱਤ ਦਰਜ ਕੀਤੀ ਹੈ। ‘ਆਪ’ ਨੇ ਪੰਜਾਬ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਹੈ। -ਪੀਟੀਆਈ