ਪੁਣੇ/ਨਵੀਂ ਦਿੱਲੀ, 16 ਮਈ
ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸਾਤਵ (46) ਦੀ ਕਰੋਨਾ ਕਾਰਨ ਮੌਤ ਹੋ ਗਈ। ਉਹ ਸਿਹਤ ਵਿਗੜਨ ਕਾਰਨ ਵੈਂਟੀਲੇਟਰ ’ਤੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 22 ਅਪਰੈਲ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜੀਵ ਸਾਤਵ ਮਹਾਰਾਸ਼ਟਰ ਨਾਲ ਸਬੰਧਤ ਸੀ ਤੇ ਉਹ ਗੁਜਰਾਤ ਕਾਂਗਰਸ ਪਾਰਟੀ ਦਾ ਇੰਚਾਰਜ ਸੀ। -ਪੀਟੀਆਈ