ਆਨੰਦ (ਗੁਜਰਾਤ): ਇੱਥੋਂ ਦੀ ਪੁਲੀਸ ਨੇ ਕਾਂਗਰਸ ਵਿਧਾਇਕ ਪੂਨਮਭਾਈ ਪਰਮਾਰ ਦੇ ਜਵਾਈ ਕੇਤਨ ਪਧਿਆਰ ਖ਼ਿਲਾਫ਼ ਗ਼ੈਰ-ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਵਿਧਾਇਕ ਦੇ ਜਵਾਈ ਦੀ ਐੱਸਯੂਵੀ ਨੇ ਇੱਕ ਆਟੋ ਰਿਕਸ਼ਾ ਤੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਛੇ ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਲੰਘੀ ਸ਼ਾਮ ਆਨੰਦ ਕਸਬੇ ਨੂੰ ਤਾਰਾਪੁਰ ਨਾਲ ਜੋੜਨ ਵਾਲੀ ਸੜਕ ’ਤੇ ਸਥਿਤ ਸੋਜਿਤਰਾ ਪਿੰਡ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਮਾਰੇ ਗਏ ਛੇ ਜਣਿਆਂ ’ਚ ਤਿੰਨ ਮਹਿਲਾਵਾਂ ’ਚ ਸ਼ਾਮਲ ਸਨ। ਹਾਦਸੇ ’ਚ ਕੇਤਨ ਪਧਿਆਰ ਨੂੰ ਵੀ ਸੱਟ ਵੱਜੀ ਹੈ। -ਪੀਟੀਆਈ