ਕੋਲਕਾਤਾ: ਸੀਨੀਅਰ ਕਾਂਗਰਸ ਆਗੂ ਅਧੀਰ ਰੰਜਨ ਨੇ ਅੱਜ ਇੱਥੇ ਕਿਹਾ ਕਿ ਭਾਵੇਂ ਕਾਂਗਰਸ, ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਹਾਰ ਗਈ ਹੈ ਪਰ ਇਹ ਪਾਰਟੀ ਚੋਣ ਅਖਾੜੇ ਵਿੱਚੋਂ ਭੱਜੀ ਨਹੀਂ। ਕਾਂਗਰਸ ਦੇ ਸੂਬਾਈ ਪ੍ਰਧਾਨ ਚੌਧਰੀ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਛਾਤਰਾ ਪਰਿਸ਼ਦ ਦੇ ਸਥਾਪਨਾ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਭਾਵੇਂ ਜਿੱਤ ਹੁੰਦੀ ਜਾਂ ਹਾਰ ਪਰ ਇਸ ਦਾ ਕਾਰਕੁਨਾਂ ’ਤੇ ਕੋਈ ਅਸਰ ਨਹੀਂ ਹੈ। ਅਸੀਂ ਚੋਣਾਂ ਹਾਰ ਗਏ ਹਨ ਪਰ ਅਸੀਂ ਮੈਦਾਨ ਛੱਡ ਕੇ ਨਹੀਂ ਭੱਜੇ।’ ਗ਼ੌਰਤਲਬ ਹੈ ਕਿ ਕਾਂਗਰਸ ਆਗੂ ਨੇ ਲੋਕ ਸਭਾ ਵਿੱਚ ਦੇਸ਼ ਵਿੱਚ ਜਮਹੂਰੀਅਤ ਬਚਾਉਣ ਲਈ ਵਿਦਿਆਰਥੀਆਂ ਦੇ ਅੰਦੋਲਨ ਵਿੱਚ ਛਾਤਰਾ ਪਰਿਸ਼ਦ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਯਾਦ ਕੀਤਾ ਸੀ। ਉਨ੍ਹਾਂ ਕਿਹਾ ਕਿ ਛਾਤਰਾ ਪਰਿਸ਼ਦ ਹਮੇਸ਼ਾਂ ਫਿਰਕਾਪ੍ਰਸਤੀ ਖ਼ਿਲਾਫ਼ ਲੜੀ ਹੈ ਅਤੇ ਧਰਮ ਨਿਰਪੱਖਤਾ ਲਈ ਆਵਾਜ਼ ਬੁਲੰਦ ਕੀਤੀ ਹੈ। -ਪੀਟੀਆਈ