ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਤਰਜਮਾਨ ਰਾਜੀਵ ਤਿਆਗੀ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸੂਤਰਾਂ ਅਨੁਸਾਰ ਰਾਜੀਵ ਤਿਆਗੀ ਇੱਕ ਟੀਵੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਆਪਣੇ ਵੈਸ਼ਾਲੀ ਸਥਿਤ ਘਰ ਵਿੱਚ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਗਾਜ਼ੀਆਬਾਦ ਦੇ ਯਸ਼ੋਧਾ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦਾ ਆਖਰੀ ਟਵੀਟ ਸ਼ਾਮ ਪੰਜ ਵਜੇ ਟੀਵੀ ਪ੍ਰੋਗਰਾਮ ਵਿੱਖ ਹਿੱਸਾ ਲੈਣ ਲਈ ਜਾਣ ਬਾਰੇ ਸੀ। ਕਾਂਗਰਸ ਨੇ ਤਿਆਗੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-ਪੀਟੀਆਈ