ਕੁਰਨੂਲ, 20 ਅਕਤੂਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ‘ਚ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ| ਉਨ੍ਹਾਂ ਨੇ ਸਵੇਰੇ ਯੇਮੀਗਨੂਰ ਮੰਡਲ ਦੇ ਬਨਵਾਸੀ ਪਿੰਡ ਤੋਂ ਯਾਤਰਾ ਮੁੜ ਸ਼ੁਰੂ ਕੀਤੀ। ਯਾਤਰਾ ‘ਚ ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਸ. ਸ਼ੈਲਜਾਨਾਥ, ਸਾਬਕਾ ਕੇਂਦਰੀ ਮੰਤਰੀ ਪੱਲਮ ਰਾਜੂ, ਸਾਬਕਾ ਸੰਸਦ ਮੈਂਬਰ ਕੇ. ਬੱਪੀਰਾਜੂ ਅਤੇ ਹੋਰ ਨੇਤਾਵਾਂ ਅਤੇ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ।