ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 2 ਮਾਰਚ
ਅਸਾਮ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਭਰਮਾਉਣ ਲਈ ਸਿਆਸੀ ਪਾਰਟੀਆਂ ਨਿੱਤ ਨਵੀਆਂ ਨੀਤੀਆਂ ਆਪਣਾ ਰਹੀਆਂ ਹਨ। ਰਾਜ ਦੇ ਬਿਸਵਾਨਾਥ ਇਲਾਕੇ ਵਿੱਚ ਚਾਹ ਬਾਗ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਚਾਹ ਬਾਗ ਦੇ ਵਰਕਰਾਂ ਨਾਲ ਸਮਾਂ ਬਿਤਾਇਆ ਤੇ ਬਾਗ ਵਿੱਚ ਚਾਹ ਦੀਆਂ ਪੱਤੀਆਂ ਤੋੜ ਕੇ ਇਕੱਠੀਆਂ ਕੀਤੀਆਂ।