ਨਵੀਂ ਦਿੱਲੀ: ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਤੇ ਸ਼ਸ਼ੀ ਥਰੂਰ ਅੱਜ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਲੋਕ ਸਭਾ ਵਿਚ ਕਾਂਗਰਸ ਦੇ ਆਗੂ ਚੌਧਰੀ ਨੇ ਕਿਹਾ ਉਹ ਡਿਜੀਟਲੀ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ਕਰਦੇ ਰਹਿਣਗੇ। ਸੂਬੇ ਵਿਚ ਛੇਵੇਂ ਗੇੜ ਦੀਆਂ ਚੋਣਾਂ ਭਲਕੇ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਧਰੀ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਦੋ ਦਿਨ ਟੈਸਟ ਲਈ ਉਡੀਕ ਕਰਨ ਅਤੇ ਡੇਢ ਦਿਨ ਬਾਅਦ ਮਿਲੇ ਨਤੀਜੇ ਮਗਰੋਂ ਪੁਸ਼ਟੀ ਹੋ ਗਈ ਹੈ ਕਿ ਉਹ ਕਰੋਨਾ ਪਾਜ਼ੇਟਿਵ ਹਨ। ਥਰੂਰ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਤੇ 85 ਸਾਲਾ ਮਾਂ ਵੀ ਕਰੋਨਾ ਪਾਜ਼ੇਟਿਵ ਹਨ। -ਪੀਟੀਆਈ