ਜੰਮੂ: ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਨੇ ਭਾਜਪਾ ਦੀ ਐਤਵਾਰ ਨੂੰ ਹੋਈ ‘ਜਨ ਸੰਵਾਦ’ ਵਰਚੂਅਲ ਰੈਲੀ ਨੂੰ ‘ਫਲਾਪ ਸ਼ੋਅ’ ਕਰਾਰ ਦਿੱਤਾ ਹੈ। ਊਨ੍ਹਾਂ ਦਾਅਵਾ ਕੀਤਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਅਤੇ ਪਾਕਿਸਤਾਨ ਸਮੇਤ ਗੁਆਂਢੀ ਮੁਲਕਾਂ ਨੂੰ ਸਪੱਸ਼ਟ ਸੰਕੇਤ ਦੇਣ ’ਚ ਨਾਕਾਮ ਰਹੇ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਤਰਜਮਾਨ ਰਵਿੰਦਰ ਸ਼ਰਮਾ ਨੇ ਕਿਹਾ ਕਿ ਰੱਖਿਆ ਮੰਤਰੀ ਤੋਂ ਤਵੱਕੋ ਰੱਖੀ ਜਾ ਰਹੀ ਸੀ ਕਿ ਊਹ ਗੁਆਂਢੀ ਮੁਲਕਾਂ ਨੂੰ ਚਿਤਾਵਨੀ ਦੇਣਗੇ ਕਿ ਕਬਜ਼ੇ ’ਚ ਲਏ ਗਏ ਇਲਾਕਿਆਂ ਨੂੰ ਊਹ ਹਰ ਹਾਲ ’ਚ ਵਾਪਸ ਲੈ ਕੇ ਰਹਿਣਗੇ ਪਰ ਊਨ੍ਹਾਂ ਸਿਰਫ਼ ਇਹ ਹੀ ਆਖਿਆ ਕਿ ਮੁਲਕ ਦੀ ਫ਼ੌਜ ਆਤਮ ਰੱਖਿਆ ਲਈ ਹੈ ਨਾ ਕਿ ਕਿਸੇ ਹੋਰ ਮੁਲਕ ਨੂੰ ਡਰਾਊਣ ਲਈ ਹੈ। ਊਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਬਾਰੇ ਕੁਝ ਵੀ ਨਹੀਂ ਆਖਿਆ। -ਪੀਟੀਆਈ