ਨਵੀਂ ਦਿੱਲੀ, 25 ਜੁਲਾਈ
ਕਾਂਗਰਸ ਨੇ ਅੱਜ ਮੋਹਨ ਪ੍ਰਕਾਸ਼ ਤੇ ਸ਼ਮਾ ਮੁਹੰਮਦ ਨੂੰ ਪਾਰਟੀ ਦੇ ਕੌਮੀ ਬੁਲਾਰੇ ਨਿਯੁਕਤ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਵੱਲੋਂ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਹਨ ਪ੍ਰਕਾਸ਼ ਤੇ ਸ਼ਮਾ ਮੁਹੰਮਦ ਦੀਆਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਹੈ। ਰਾਜਸਥਾਨ ਤੋਂ ਸੀਨੀਅਰ ਆਗੂ ਮੋਹਨ ਪ੍ਰਕਾਸ਼ ਇਸ ਤੋਂ ਪਹਿਲਾਂ ਪਾਰਟੀ ’ਚ ਜਨਰਲ ਸਕੱਤਰ ਰਹਿ ਚੁੱਕੇ ਹਨ। ਉਹ ਮਹਾਰਾਸ਼ਟਰ ਦੇ ਇੰਚਾਰਜ ਸਨ। ਸ਼ਮਾ ਮੁਹੰਮਦ ਕੇਰਲ ਤੋਂ ਹਨ ਤੇ ਹੁਣ ਤੱਕ ਕਾਂਗਰਸ ’ਚ ਮੀਡੀਆ ਪੈਨਲਿਸਟ ਦੀ ਭੂਮਿਕਾ ’ਚ ਸੀ। -ਆਈਏਐੱਨਐੱਸ