ਨਵੀਂ ਦਿੱਲੀ: ਕਾਂਗਰਸ ਨੇ ਸੰਸਦ ਮੈਂਬਰਾਂ ਸਈਦ ਨਸੀਰ ਹੁਸੈਨ ਅਤੇ ਛਾਇਆ ਵਰਮਾ ਨੂੰ ਰਾਜ ਸਭਾ ’ਚ ਆਪਣੇ ਵ੍ਹਿੱਪ ਨਿਯੁਕਤ ਕੀਤਾ ਹੈ। ਕਾਂਗਰਸ ਦੇ ਰਾਜ ਸਭਾ ’ਚ ਚੀਫ਼ ਵ੍ਹਿੱਪ ਜੈਰਾਮ ਰਮੇਸ਼ ਨੇ ਕਿਹਾ ਕਿ ਕੁਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੋਵੇਂ ਆਗੂਆਂ ਨੂੰ ਵ੍ਹਿੱਪ ਵਜੋਂ ਨਿਯੁਕਤ ਕੀਤਾ ਹੈ। ਕਾਂਗਰਸ ਦੇ ਮਲਿਕਾਰਜੁਨ ਖੜਗੇ ਰਾਜ ਸਭਾ ਵਿੱਚ ਮੁੱਖ ਆਗੂ ਅਤੇ ਆਨੰਦ ਸ਼ਰਮਾ ਡਿਪਟੀ ਆਗੂ ਹਨ। ਕਾਂਗਰਸ ਦੇ ਇਸ ਕਦਮ ਨੂੰ ਉਪਰਲੇ ਸਦਨ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਜੋਂ ਦੇਖਿਆ ਜਾ ਰਿਹਾ ਹੈ। -ਪੀਟੀਆਈ