ਨਵੀਂ ਦਿੱਲੀ: ਕਾਂਗਰਸ ਨੇ ਕੇਂਦਰ ’ਤੇ ਦੋਸ਼ ਲਾਇਆ ਕਿ ਇਸ ਵੱਲੋਂ ਆਰਬੀਆਈ ’ਤੇ ਬੈਂਕਾਂ ਦੇ ਨਿੱਜੀਕਰਨ ਬਾਰੇ ਆਪਣੀ ਹੀ ਰਿਪੋਰਟ ਤੋਂ ਮੁੱਕਰਨ ਲਈ ਦਬਾਅ ਬਣਾਇਆ ਗਿਆ ਹੈ। ਇਸ ਰਿਪੋਰਟ ’ਚ ਨਿੱਜੀਕਰਨ ਬਾਰੇ ਕੁਝ ਇਤਰਾਜ਼ ਜਤਾਏ ਗਏ ਸਨ। ਕਾਂਗਰਸ ਨੇ ਸਰਕਾਰ ਤੋਂ ਨਿੱਜੀਕਰਨ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਭਾਜਪਾ ’ਤੇ ਵਿਅੰਗ ਕਸਦਿਆਂ ਕਿਹਾ ਕਿ ‘ਬੇਚੇ ਜਾਓ ਪਾਰਟੀ’ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ‘ਰਿਵਰਸ ਬੈਂਕ ਆਫ ਇੰਡੀਆ’ ਵਿਚ ਬਦਲ ਦਿੱਤਾ ਹੈ। ਬੈਂਕ ਨੂੰ ਆਪਣੀ ਹੀ ਰਿਪੋਰਟ ’ਤੇ ਯੂ-ਟਰਨ ਲੈਣ ਲਈ ਮਜਬੂਰ ਕੀਤਾ ਗਿਆ ਹੈ। -ਪੀਟੀਆਈ