ਗੁਹਾਟੀ, 24 ਫਰਵਰੀ
ਫ਼ੌਜੀ ਬਲ ਨੂੰ ਵਿਸ਼ੇਸ਼ ਸ਼ਕਤੀਆਂ ਦਿੰਦਾ ਕਾਨੂੰਨ ‘ਅਫਸਪਾ’ ਦੀ ਮਿਆਦ ਅਸਾਮ ਵਿੱਚ ਛੇ ਮਹੀਨੇ ਲਈ ਹੋਰ ਵਧਾ ਦਿੱਤੀ ਹੈ। ਅਸਾਮ ਸਰਕਾਰ ਨੇ ਸੂਬੇ ਦੀ ਮੌਜੂਦਾ ‘ਗੜਬੜੀ ਵਾਲੇ ਖੇਤਰ’ ਵਿੱਚ ਅਫਸਪਾ ਨੂੰ 27 ਫਰਵਰੀ ਤੋਂ ਛੇ ਮਹੀਨੇ ਹੋਰ ਵਧਾਉਣ ਦਾ ਬੁੱਧਵਾਰ ਨੂੰ ਫ਼ੈਸਲਾ ਕੀਤਾ ਹੈ। ਇੱਕ ਅਧਿਕਾਰਤ ਬਿਆਨ ਮੁਤਾਬਕ, ‘‘ਅਫਸਪਾ, 1958 ਦੀ ਧਾਰਾ ਤਿੰਨ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਅਸਾਮ ਦੇ ਰਾਜਪਾਲ ਨੇ ਪੂਰੇ ਅਸਾਮ ਸੂਬੇ ਨੂੰ 27 ਫਰਵਰੀ ਤੋਂ ਅੱਗੇ ਛੇ ਮਹੀਨੇ ਲਈ ‘ਗੜਬੜ ਖੇਤਰ’ ਐਲਾਨ ਦਿੱਤਾ ਹੈ।’’ ਬਿਆਨ ਵਿੱਚ ਕੋਈ ਖ਼ਾਸ ਕਾਰਨ ਨਹੀਂ ਦੱਸਿਆ ਗਿਆ। ਸੂਤਰਾਂ ਨੇ ਕਿਹਾ ਕਿ ਅਪਰੈਲ-ਮਈ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਅਸਲਾ ਬਰਾਮਦ ਹੋਣ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ। ਅਸਾਮ ਵਿੱਚ ਨਵੰਬਰ 1990 ਤੋਂ ਅਫਸਪਾ ਲਾਗੂ ਕੀਤਾ ਹੋਇਆ ਹੈ। -ਪੀਟੀਆਈ