ਰਾਂਚੀ, 16 ਮਈ
ਇੱਕ ਵਿਸ਼ੇਸ਼ ਅਦਾਲਤ ਨੇ ਮਹਾਤਮਾ ਗਾਂਧੀ ਕੌਮੀ ਗ੍ਰਾਮੀਣ ਰੁਜ਼ਗਾਰ ਗਰੰਟੀ ਯੋਜਨਾ (ਮਨਰੇਗਾ) ਫੰਡ ਦੇ ਕਥਿਤ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਝਾਰਖੰਡ ਦੀ ਆਈਏਐੱਸ ਅਧਿਕਾਰੀ ਪੂਜਾ ਸਿੰਘਲ ਨੂੰ ਅੱਜ ਚਾਰ ਦਿਨ ਲਈ ਹੋਰ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪ੍ਰਭਾਤ ਕੁਮਾਰ ਸ਼ਰਮਾ ਦੀ ਪੀਐੱਮਐੱਲਏ ਅਦਾਲਤ ਨੇ ਸਿੰਘਲ ਦੇ ਸੀਏ ਸੁਮਨ ਕੁਮਾਰ ਦੀ ਹਿਰਾਸਤ ਵੀ ਚਾਰ ਦਿਨ ਲਈ ਵਧਾ ਦਿੱਤੀ ਹੈ। ਸਿੰਘਲ ਨੂੰ ਸੂਬਾ ਸਰਕਾਰ ਨੇ ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਸੀ। -ਪੀਟੀਆਈ