ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਖੇਤੀ ਬਿੱਲਾਂ ਬਾਰੇ ‘ਗੁੰਮਰਾਹਕੁਨ ਤੇ ਭਰਮ ਵਾਲਾ ਬਿਰਤਾਂਤ’ ਸਿਰਜ ਕੇ ਕਿਸਾਨਾਂ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ‘ਵੱਡਾ ਭਰਮ’ ਫੈਲਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ’ਚ ਸੱਤ ਸੋਧਾਂ ਕਰਨ ਦੇ ਕੀਤੇ ਵਾਅਦੇ ਮਗਰੋਂ ਚੁੱਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਨੂੰ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਇਸ ‘ਝੂਠੇ ਪ੍ਰਚਾਰ’ ਤੋਂ ਗੁੰਮਰਾਹ ਨਾ ਹੋਣ। ਚੁੱਘ ਨੇ ਕਿਹਾ ਕਿ ਸਰਕਾਰ ਦੀਆਂ ਐੱਮਐੱਸਪੀ ਤੇ ਮੰਡੀਆਂ ਦਾ ਪ੍ਰਬੰਧ ਜਾਰੀ ਰਹਿਣ ਸਮੇਤ ਸੱਤ ਤਜਵੀਜ਼ਾਂ ਨਾਲ ਕਿਸਾਨਾਂ ਦੇ ਸਾਰੇ ਖ਼ਦਸ਼ੇ ਦੂਰ ਹੋ ਜਾਣੇ ਚਾਹੀਦੇ ਹਨ। ਕਿਸਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਰੋਸਾ ਰੱਖਣ। -ਪੀਟੀਆਈ