ਨਵੀਂ ਦਿੱਲੀ, 18 ਜੁਲਾਈ
ਭਾਰਤ ਤੇ ਬੰਗਲਾਦੇਸ਼ ਦਰਮਿਆਨ ਢਾਕਾ ਵਿਚ ਸਰਹੱਦੀ ਮਸਲਿਆਂ ’ਤੇ ਡਾਇਰੈਕਟਰ ਜਨਰਲ ਪੱਧਰ ਦੀ ਕਾਨਫਰੰਸ ਸ਼ੁਰੂ ਹੋ ਗਈ ਹੈ। ਇਸ ਮੌਕੇ ਦੋਵੇਂ ਮੁਲਕ ਸਰਹੱਦ ਪਾਰੋਂ ਹੁੰਦੇ ਅਪਰਾਧਾਂ ਤੇ ਭਵਿੱਖੀ ਚੁਣੌਤੀਆਂ ਬਾਰੇ ਵਿਚਾਰ-ਚਰਚਾ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਵਫ਼ਦ ਦੀ ਅਗਵਾਈ ਬੀਐੱਸਐਫ ਦੇ ਡੀਜੀ ਪੰਕਜ ਕੁਮਾਰ ਸਿੰਘ ਕਰ ਰਹੇ ਹਨ। ਬੰਗਲਾਦੇਸ਼ ਵੱਲੋਂ ਬਾਰਡਰ ਗਾਰਡਜ਼ ਦੇ ਮੇਜਰ ਜਨਰਲ ਸ਼ਕੀਲ ਅਹਿਮਦ ਕਾਨਫਰੰਸ ਵਿਚ ਹਿੱਸਾ ਲੈ ਰਹੇ ਹਨ। ਬੀਐੱਸਐਫ ਮੁਖੀ ਨੇ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨਾਲ ਵੀ ਮੁਲਾਕਾਤ ਕੀਤੀ ਹੈ। ਦੋਵਾਂ ਮੁਲਕਾਂ ਵਿਚਾਲੇ ਸਾਲ ਵਿਚ ਦੋ ਵਾਰ ਅਜਿਹੀ ਕਾਨਫਰੰਸ ਹੁੰਦੀ ਹੈ। ਇਹ ਕਾਨਫਰੰਸ 21 ਜੁਲਾਈ ਤੱਕ ਚੱਲੇਗੀ। -ਪੀਟੀਆਈ