ਨਵੀਂ ਦਿੱਲੀ, 13 ਅਪਰੈਲ
6 ਸਾਲਾਂ ਦੇ ਵਕਫ਼ੇ ਤੋਂ ਬਾਅਦ 30 ਅਪਰੈਲ ਨੂੰ ਮੁੱਖ ਮੰਤਰੀਆਂ ਅਤੇ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਕਾਨਫਰੰਸ ਕੀਤੀ ਜਾ ਰਹੀ ਹੈ। ਤੇਜ਼ੀ ਨਾਲ ਨਿਆਂ ਦੇਣਾ, ਲਟਕਦੇ ਕੇਸਾਂ ਨੂੰ ਘਟਾਉਣਾ ਅਤੇ ਨਿਆਂਪਾਲਿਕਾ ਵਿੱਚ ਖਾਲੀ ਆਸਾਮੀਆਂ ਨੂੰ ਪੂਰਾ ਕਰਨ ਸਣੇ ਅਜਿਹੇ ਹੋਰ ਮੁੱਦੇ ਇਸ ਕਾਨਫਰੰਸ ਵਿੱਚ ਵਿਚਾਰੇ ਜਾ ਸਕਦੇ ਹਨ। ਕਾਨਫਰੰਸ ਪਿਛਲੀ ਵਾਰ 24 ਅਪਰੈਲ 2016 ਨੂੰ ਹੋਈ ਸੀ।