ਨਵੀਂ ਦਿੱਲੀ, 17 ਅਪਰੈਲ
ਫ਼ੌਜ ਦੇ ਚੋਟੀ ਦੇ ਕਮਾਂਡਰਾਂ ਦਾ ਸੰਮੇਲਨ ਭਲਕ ਤੋਂ ਨਵੀਂ ਦਿੱਲੀ ਵਿਚ ਸ਼ੁਰੂ ਹੋਵੇਗਾ। ਪੰਜ ਦਿਨਾਂ ਦੇ ਸੰਮੇਲਨ ਵਿਚ ਫ਼ੌਜੀ ਕਮਾਂਡਰ ਭਾਰਤ ਲਈ ਚੀਨ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬਣੀਆਂ ਸੁਰੱਖਿਆ ਚੁਣੌਤੀਆਂ ਅਤੇ ਯੂਕਰੇਨ-ਰੂਸ ਜੰਗ ਦੇ ਭੂਗੋਲਿਕ ਤੇ ਸਿਆਸੀ ਤੌਰ ਉਤੇ ਪੈਣ ਵਾਲੇ ਅਸਰਾਂ ਉਤੇ ਵਿਚਾਰ-ਚਰਚਾ ਕਰਨਗੇ। 18-22 ਅਪਰੈਲ ਤੱਕ ਹੋਣ ਵਾਲੇ ਸੰਮੇਲਨ ਦੀ ਪ੍ਰਧਾਨਗੀ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਕਰਨਗੇ। -ਪੀਟੀਆਈ