ਸੰਯੁਕਤ ਰਾਸ਼ਟਰ, 13 ਜਨਵਰੀ
ਸੰਯੁਕਤ ਅਰਬ ਅਮੀਰਾਤ ਦੇ ਝੰਡੇ ਵਾਲੇ ਕਾਰਗੋ ਜਹਾਜ਼ ‘ਤੇ ਸਵਾਰ ਸੱਤ ਭਾਰਤੀ ਨਾਗਰਿਕਾਂ ਦੀ ਸੁਰੱਖਿਆ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਭਾਰਤ ਨੇ ਚਾਲਕ ਦਲ ਅਤੇ ਜਹਾਜ਼ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਜਹਾਜ਼ ਨੂੰ ਹੂਤੀ ਬਾਗੀਆਂ ਨੇ ਕਬਜ਼ੇ ਵਿੱਚ ਲੈ ਲਿਆ ਹੈ। ਯਮਨ ਦੇ ਹੂਤੀ ਬਾਗੀਆਂ ਨੇ 2 ਜਨਵਰੀ ਨੂੰ ਹੋਦੀਦਾ ਬੰਦਰਗਾਹ ‘ਤੇ ‘ਰਵਾਬੀ’ ਨਾਮ ਦੇ ਜਹਾਜ਼ ਨੂੰ ਕਬਜ਼ੇ ਵਿੱਚ ਲਿਆ ਸੀ।